
ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ, ਜਗਤ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿੰਡ ਮਸੀਤਿ ਪਲ ਕੋਟ (ਮਸੀਤੀਂ ) ਵਿਖੇ ਮਿਤੀ 07 -05 -2026 (ਸੱਤ ਮਈ) ਵਾਲੇ ਦਿਨ ਵੀਰਵਾਰ ਮਹਾਨ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਰਵਿਦਾਸੀਆ ਧਰਮ ਦੇ ਧਰਮ ਗੁਰੂ ਸ਼੍ਰੀ ਜਗਤ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਪਦਮ ਸ਼੍ਰੀ ਸਤਿਗੁਰੂ ਨਿਰੰਜਣ ਦਾਸ ਜੀ ਮਹਾਰਾਜ ਡੇਰਾ ਸੱਚਖੰਡ ਬੱਲਾਂ ਵਾਲੇ ਤੇ ਹੋਰ ਸੰਤ ਮਹਾਂਪੁਰਸ਼ ਦਰਸ਼ਨ ਦੀਦਾਰ ਦੇਣਗੇ ਤੇ ਕੀਰਤਨੀ ਜੱਥੇ ਕੀਰਤਨ ਦੁਆਰਾ ਹਾਜਰੀ ਲਗਵਾਉਣਗੇ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ, ਸਮੂਹ ਸੰਗਤਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਲਈ ਪਿੰਡ ਮਸੀਤ ਪਲ ਕੋਟ ਦੀ ਸੰਗਤ ਵੱਲੋ ਸੱਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਜੀ, ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ।







