ਦਲਿਤ ਭਾਈਚਾਰੇ ਵਾਲੇ ਗਲਤ ਸ਼ਬਦਾਵਲੀ ਵਰਤਣ ਵਾਲੇ ਰਵਨੀਤ ਬਿੱਟੂ ਦਾ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਜ ਹੁਸ਼ਿਆਰਪੁਰ ਵਿਖੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।

ਦਲਿਤ ਭਾਈਚਾਰੇ ਵਾਲੇ ਗਲਤ ਸ਼ਬਦਾਵਲੀ ਵਰਤਣ ਵਾਲੇ ਰਵਨੀਤ ਬਿੱਟੂ ਦਾ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਜ ਹੁਸ਼ਿਆਰਪੁਰ ਵਿਖੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।

ਮੂੰਹ ਚੱਕ ਕੇ ਕੋਈ ਵੀ ਸਾਡੇ ਸਮਾਜ ਬਾਰੇ ਗਲਤ ਬੋਲੇਗਾ ਤੇ ਕੀ ਸਾਡਾ ਸਮਾਜ ਉਸ ਨੂੰ ਮਾਫ ਕਰ ਦੇਵੇਗਾ । ਕਮਿਸ਼ਨ ਨੂੰ ਵੀ ਬੇਨਤੀ ਕਿ ਬਿੱਟੂ ਤੇ ਐਸਸੀ ਐਸਟੀ ਤੇ ਪਰਚਾ ਦਰਜ ਕਰਕੇ ਇਸ ਨੂੰ ਜੇਲ ਭੇਜਿਆ ਜਾਵੇ।

ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ ਕਮੀ ਪ੍ਰਧਾਨ ਅਸ਼ੋਕ ਸਲਣ , ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ , ਕੌਮੀ ਵਾਈਸ ਪ੍ਰਧਾਨ ਤਾਰਾ ਚੰਦ ਅਤੇ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੋਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬੇਗਮਪੁਰਾ ਟਾਈਗਰ ਫੋਰਸਸ ਵੱਲੋਂ ਜਿਲਾ ਇੰਚਾਰਜ ਪੰਮਾ ਬਜਵਾੜਾ ਅਤੇ ਜਿਲ੍ਹਾ ਪ੍ਰਧਾਨ ਰਕੇਸ਼ ਸਿੰਘੜੀਵਾਲ ਦੀ ਪ੍ਰਧਾਨਗੀ ਹੇਠ ਡਾਕਟਰ ਬੀ ਆਰ ਅੰਬੇਦਕਰ ਚੌਂਕ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਬੀਜੇਪੀ ਸਰਕਾਰ ਅਤੇ ਰਵਨੀਤ ਬਿੱਟੂ ਦਾ ਪੁਤਲਾ ਪ੍ਰਦਰਸ਼ਨ ਕੀਤਾ ਗਿਆ । ਇਕੱਠ ਨੂੰ ਸੰਬੋਧਨ ਕਰਦਿਆਂ ਕੌਮੀ ਵਾਈਸ ਪ੍ਰਧਾਨ ਤਾਰਾ ਚੰਦ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਨੇਤਾਵਾਂ ਵੱਲੋਂ ਐਸੀ ਸਮਾਜ ਬਾਰੇ ਗਲਤ ਸ਼ਬਦਾਵਲੀਆਂ ਵਰਤੀਆਂ ਜਾਂਦੀਆਂ ਹਨ। ਪਰ ਨਾ ਤਾਂ ਇਹਨਾਂ ਤੇ ਐਫ ਆਈ ਆਰ ਦਰਜ ਹੁੰਦੀ ਹੈ ਅਤੇ ਨਾ ਹੀ ਇਹਨਾਂ ਨੂੰ ਸਜ਼ਾ ਦੇਣ ਲਈ ਐਸੀ ਕਮਿਸ਼ਨ ਜਾਗਦਾ ਹੈ। ਪਤਾ ਨਹੀਂ ਕਿੰਨੀਆਂ ਕੁ ਐਪਲੀਕੇਸ਼ਨ ਐਸਸੀ ਐਸਟੀ ਐਕਟ ਦੀਆਂ ਅਤੇ ਐਫਆਈਆਰ ਦਰਜ ਹੋਈਆਂ ਹਨ ਅਤੇ ਅਜੇ ਤੱਕ ਨਾ ਹੀ ਇਹ ਪਤਾ ਲੱਗਾ ਹੈ ਕਿ ਕਿੰਨਿਆਂ ਕੁ ਨੂੰ ਅਜੇ ਤੱਕ ਸਜ਼ਾ ਹੋ ਚੁੱਕੀ ਹੈ । ਦੁਆਬਾ ਸਕੱਤਰ ਮੋਨੂ ਡਵਿਡਾ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਤੁਰੰਤ ਬੀਜੇਪੀ ਵਿੱਚੋਂ ਬਾਹਰ ਕੱਢਿਆ ਜਾਵੇ ਅਤੇ ਇਸ ਉੱਪਰ ਐਸਸੀ ਐਸਟੀ ਐਕਟ ਲਗਾ ਕੇ ਇਸ ਨੂੰ ਜੇਲ ਵਿੱਚ ਡੱਕਿਆ ਜਾਵੇ । ਜਿਲਾ ਵਾਈਸ ਪ੍ਰਧਾਨ ਸੋਨੀ ਰਵਿਦਾਸੀਆਂ ਨੇ ਕਿਹਾ ਕਿ ਇਹ ਨੇਤਾ ਲੋਕ ਅਕਸਰ ਸਾਡੇ ਸਮਾਜ ਨੂੰ ਗਲਤ ਬੋਲ ਕੇ ਬਾਅਦ ਵਿੱਚ ਮਾਫੀਆਂ ਮੰਗਣ ਲੱਗ ਪੈਂਦੇ ਹਨ। ਉਹਨਾਂ ਨੇ ਮੰਗ ਕਰਦਿਆਂ ਆਖਿਆ ਕਿ ਐਸੀ ਕਮਿਸ਼ਨ ਨੂੰ ਰਵਨੀਤ ਬਿੱਟੂ ਨੂੰ ਮਾਫ ਨਹੀਂ ਕਰਨਾ ਚਾਹੀਦਾ ਅਤੇ ਉਸ ਤੇ ਐਸੀ ਐਸਟੀ ਐਕਟ ਲਗਾ ਕੇ ਜੇਲ ਵਿੱਚ ਭੇਜ ਦੇਣਾ ਚਾਹੀਦਾ ਹੈ ਤਾਂ ਜੋ ਹੋਰ ਨੇਤਾਵਾਂ ਨੂੰ ਵੀ ਇਹ ਗੱਲ ਦਾ ਅਹਿਸਾਸ ਰਹੇ ਕਿ ਕੋਈ ਵੀ ਐਸੀ ਸਮਾਜ ਬਾਰੇ ਗਲਤ ਸ਼ਬਦਾਵਲੀ ਨਹੀਂ ਵਰਤ ਸਕਦਾ ।