
ਬੇਗਮਪੁਰਾ ਟਾਈਗਰ ਫੋਰਸ ਦੀ ਮਹੀਨਾਵਾਰ ਮੀਟਿੰਗ
ਬੇਗਮਪੁਰਾ ਟਾਈਗਰ ਫੋਰਸ ਦੀ ਮੀਟਿੰਗ ਕੌਮੀ ਚੇਅਰਮੈਨ ਬਿੱਲਾ ਦਿਓਵਾਲ , ਕੌਮੀ ਪ੍ਰਧਾਨ ਅਸ਼ੋਕ ਸਲਣ , ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ , ਕੌਮੀ ਵਾਈਸ ਪ੍ਰਧਾਨ ਅਤੇ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੋਸਾਇਟੀ ਤਾਰਾ ਚੰਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਵਿਖੇ ਹੋਈ । ਜਿਸ ਵਿੱਚ ਹੁਸ਼ਿਆਰਪੁਰ ਬਾਡੀ , ਦੁਆਬਾ ਬੋਡੀ , ਪੰਜਾਬ ਬਾਡੀ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ । ਅਵਤਾਰ ਬੱਸੀ ਖਾਜੂ ਜਨਰਲ ਸੈਕਟਰੀ ਬੇਗਮਪੁਰਾ ਟਾਈਗਰ ਫੋਰਸ ਨੇ ਫੋਰਸ ਦੇ ਰੂਲ ਅਤੇ ਰੈਗੂਲੇਸ਼ਨ ਨੂੰ ਹੋਰ ਮਜਬੂਤ ਕਰਨ ਲਈ ਅਹੁਦੇਦਾਰਾਂ ਨਾਲ ਸਲਾਹ ਮਸ਼ਵਰੇ ਕੀਤੇ ਅਤੇ ਸਮਾਜ ਵਿੱਚ ਆ ਰਹੀਆਂ ਦਿੱਕਤਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਅਹੁਦੇਦਾਰਾਂ ਨੂੰ ਵਚਨਬੱਧ ਕੀਤਾ। ਕੌਮੀ ਜਨਰਲ ਸੈਕਟਰੀ ਅਵਤਾਰ ਬੱਸੀ ਖਵਾਜੂ ਜੀ ਨੇ ਪੰਜਾਬ ਪ੍ਰਧਾਨ ਸੁਖਦੇਵ ਨਵਾਂ ਸ਼ਹਿਰ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ । ਸੁਖਦੇਵ ਨਵਾਂ ਸ਼ਹਿਰ ਪੰਜਾਬ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ ਚਹੇੜੂ ਵਿਖੇ ਬਲੱਡ ਡੋਨੇਟ ਕੈਂਪ ਜੋ ਪੀਜੀਆਈ ਦੀ ਟੀਮ ਲਗਾ ਰਹੀ ਹੈ ਪੂਰੀ ਦੇਖਰੇਖ ਕਰ ਰਹੇ ਹਨ ਅਤੇ ਪੰਜਾਬ ਵਾਈਸ ਪ੍ਰਧਾਨ ਭੁਪਿੰਦਰ ਗੜਦੀਵਾਲ ਵੱਲੋਂ ਜੋ ਸਰਪੰਚ ਪਿੰਡ ਡੱਫਰ ਦਾ ਮਸਲਾ ਉਠਾਇਆ ਸੀ ਉਸ ਨੂੰ ਗੰਭੀਰਤਾ ਨਾਲ ਲੈ ਕੇ ਸਰਪੰਚ ਨੂੰ ਇਨਸਾਫ ਦਵਾਉਣ ਲਈ ਵੀ ਭੁਪਿੰਦਰ ਗੜਦੀਵਾਲਾ ਦੀਆਂ ਫੋਰਸ ਪ੍ਰਤੀ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ । ਇਸ ਮੌਕੇ ਪੰਜਾਬ ਅਤੇ ਹਰਿਆਣਾ ਸਟੇਟ ਇੰਚਾਰਜ ਸਤਨਾਮ ਬਜਵਾੜਾ , ਪੰਜਾਬ ਵਾਈਸ ਪ੍ਰਧਾਨ ਭੁਪਿੰਦਰ ਗੜ੍ਹਦੀਵਾਲ ਦੁਆਬਾ ਪ੍ਰਧਾਨ ਅਮਰਜੀਤ ਸੰਧੀ , ਦੁਆਬਾ ਵਾਈਸ ਪ੍ਰਧਾਨ ਸੰਜੀਵ ਰਾਏ , ਦੁਆਬਾ ਸਕੱਤਰ ਓਕਾਰ , ਦੁਆਬਾ ਸਕੱਤਰ ਮੋਨੂ ਡਵੀਡਾ, ਜ਼ਿਲ੍ਹਾ ਇੰਚਾਰਜ ਪੰਮਾ ਬਜਵਾੜਾ , ਮਨਜਿੰਦਰ ਗੜਦੀਵਾਲ ਆਦਿ ਸ਼ਾਮਿਲ ਸਨ।






