ਲਖਵਿੰਦਰ ਸਿੰਘ ਲੱਖੀ ਪ੍ਰਧਾਨ ਅਤੇ ਸਤਨਾਮ ਜੀ ਬਣੇ ਸੈਕਟਰੀ

ਬੇਗਮਪੁਰਾ ਟਾਈਗਰ ਫੋਰਸ ਦੀ ਟੀਮ ਵਿੱਚ ਹੋਇਆ ਵਾਧਾ ਕਠਾਰ ਤੋਂ ਅਹੁਦੇਦਾਰਾਂ ਨੂੰ ਦਿੱਤੀ ਸੇਵਾ

ਲਖਵਿੰਦਰ ਸਿੰਘ ਲੱਖੀ ਪ੍ਰਧਾਨ ਅਤੇ ਸਤਨਾਮ ਜੀ ਬਣੇ ਸੈਕਟਰੀ

ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ, ਕੌਮੀ ਪ੍ਰਧਾਨ ਅਸ਼ੋਕ ਸਲਣ , ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੀ ਮੀਟਿੰਗ ਮੰਡਿਆਲਾ ਵਿਖੇ ਹੋਈ । ਜਿਸ ਵਿੱਚ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਵਾਈਸ ਪ੍ਰਧਾਨ ਅਤੇ ਪ੍ਰਧਾਨ ਬੇਗਮਪੁਰਾ ਟੈਗੋਰ ਸੇਵਾ ਸੋਸਾਇਟੀ ਤਾਰਾ ਚੰਦ ਅਤੇ ਪੰਜਾਬ ਸਲਾਹਕਾਰ ਰੋਸ਼ਨ ਲਾਲ ਰੋਸ਼ੀ ਅਤੇ ਜਿਲ੍ਹਾ ਪ੍ਰਧਾਨ ਰਕੇਸ਼ ਸਿੰਘੜੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਵਿੱਚ ਲਖਵਿੰਦਰ ਸਿੰਘ ਲੱਖੀ ਨੂੰ ਕਠਾਰ ਤੋਂ ਪ੍ਰਧਾਨ ਅਤੇ ਸਤਨਾਮ ਜੀ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ । ਨਵ ਨਿਯੁਕਤ ਅਹੁਦੇਦਾਰਾਂ ਨੇ ਬੇਗਮਪੁਰਾ ਟਾਈਗਰ ਫੋਰਸ ਦੇ ਰੂਲ ਅਤੇ ਰੈਗੂਲੇਸ਼ਨ ਤੇ ਪਹਿਰਾ ਦੇਣ ਲਈ ਆਪਣੇ ਆਪ ਨੂੰ ਵਚਨ ਵੱਧ ਕੀਤਾ ਅਤੇ ਸਮਾਜ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜਨ ਦਾ ਵੀ ਪ੍ਰਨ ਕੀਤਾ । ਉਹਨਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਉੱਪਰ ਬੱਚਿਆਂ ਨੂੰ ਕਿਤਾਬਾਂ ਵੰਡ ਕੇ ਪਿੰਡ ਪਿੰਡ ਵਿੱਚ ਉਹਨਾਂ ਦੀ ਜੀਵਨੀ ਤੇ ਪੇਪਰ ਵੀ ਕਰਵਾਏ ਜਾਣਗੇ ।