
ਮੁਹੱਲਾ ਸੁਤੈਹਰੀ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਅਤੇ 1 ਮਈ ਨੂੰ ਸਮਰਪਿਤ ਮਜ਼ਦੂਰ ਦਿਵਸ
ਹੋਣਹਾਰ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ ਕਾਪੀਆਂ
ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ 1 ਮਈ ਮਜ਼ਦੂਰ ਦਿਵਸ ਨੂੰ ਸਮਰਪਿਤ ਬੇਗਮਪੁਰਾ ਟਾਈਗਰ ਫੋਰਸ ਅਤੇ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੋਸਾਇਟੀ ਵੱਲੋਂ ਅੱਜ ਮੁਹੱਲਾ ਸੁਤੈਹਰੀ ਖੁਰਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿੱਚ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਪ੍ਰਧਾਨ ਅਸ਼ੋਕ ਸਲਣ ਅਤੇ ਕੌਮੀ ਵਾਈਸ ਪ੍ਰਧਾਨ ਤਾਰਾ ਚੰਦ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਤਿਲਕ ਰਾਜ ਵਿਰਦੀ ਸ਼ੇਰਗੜ੍ਹ ਨੇ ਸੰਗਤਾਂ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜੀਵਨੀ ਬਾਰੇ ਪ੍ਰਦਰਸ਼ਨੀਆਂ ਰਾਹੀ ਪ੍ਰੇਰਿਤ ਕੀਤਾ । ਇਸ ਮੌਕੇ ਬੱਚਿਆਂ ਨੂੰ ਕਾਪੀਆਂ ਵੀ ਵੰਡੀਆਂ ਗਈਆਂ ਅਤੇ ਕਾਪੀਆਂ ਦੀ ਸੇਵਾ ਹੈਪੀ ਇਸਲਾਮਾਬਾਦ ਅਤੇ ਕੁਲਦੀਪ ਸੁੰਦਰ ਨਗਰ ਨੇ ਨਿਭਾਈ । ਪ੍ਰੋਗਰਾਮ ਤੋਂ ਬਾਅਦ ਹੋਣਹਾਰ ਬੱਚਿਆਂ ਨੂੰ ਕਾਪੀਆਂ ਵੀ ਵੰਡੀਆਂ ਗਈਆਂ ਅਤੇ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਵਾਈਸ ਪ੍ਰਧਾਨ ਤਾਰਾ ਚੰਦ ਅਤੇ ਕੌਮੀ ਪ੍ਰਧਾਨ ਅਸ਼ੋਕ ਸਲਣ ਨੇ ਸਾਂਝੇ ਬਿਆਨ ਵਿੱਚ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦੋ ਮਹੀਨਿਆਂ ਤੱਕ ਮੁਹੱਲਾ ਸੁਤੈਹਰੀ ਖੁਰਦ ਵਿਖੇ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਜੀਵਨੀ ਉੱਪਰ ਪੇਪਰ ਕਰਵਾਏ ਜਾਣਗੇ ਅਤੇ ਫਰਸਟ , ਸੈਕੰਡ ਅਤੇ ਥਰਡ ਪੁਜੀਸ਼ਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕਰਮਵਾਰ 11000, 5100 ਅਤੇ 3100 ਰੁਪਏ ਦੇ ਇਨਾਮ ਵੀ ਦਿੱਤੇ ਜਾਣਗੇ । ਆਖਿਰ ਵਿੱਚ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਪ੍ਰਧਾਨ ਅਸ਼ੋਕ ਸਲਣ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਇਹ ਐਲਾਨ ਵੀ ਕੀਤਾ ਕਿ ਬਹੁਤ ਜਲਦ ਹੀ ਹੋਰ ਵੀ ਬਹੁਤ ਸਾਰੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਸਕੂਲਾਂ ਵਿੱਚ ਜਾ ਕੇ ਕਾਪੀਆਂ ਵੀ ਵੰਡੀਆਂ ਜਾਣਗੀਆਂ । ਇਸ ਮੌਕੇ ਉਹਨਾਂ ਤੋਂ ਇਲਾਵਾ ਹਿਮਾਚਲ ਤੇ ਪੰਜਾਬ ਇੰਚਾਰਜ ਵਿੱਕੀ ਜਲੋਟਾ , ਪੰਜਾਬ ਵਾਈਸ ਪ੍ਰਧਾਨ ਭੁਪਿੰਦਰ ਗੜਦੀਵਾਲ , ਦੁਆਬਾ ਪ੍ਰਧਾਨ ਅਮਰਜੀਤ ਸੰਧੀ ਦੁਆਬਾ ਸਲਾਹਕਾਰ ਰੋਸ਼ਨ ਲਾਲ ਰੋਸ਼ੀ, ਦੁਆਬਾ ਜਨਰਲ ਸੈਕਟਰੀ ਓੰਕਾਰ ਬਜਰਾਵਰ , ਦੁਆਬਾ ਸਕੱਤਰ ਮੋਨੂ ਡਵਿਡਾ , ਦੁਆਬਾ ਵਾਈਸ ਪ੍ਰਧਾਨ ਸੰਜੀਵ ਰਾਏ , ਜ਼ਿਲ੍ਹਾ ਪ੍ਰਧਾਨ ਰਕੇਸ਼ ਸਿੰਘੜੀਵਾਲ , ਜਿਲਾ ਜਨਰਲ ਸੈਕਟਰੀ ਅਜੇ ਨਾਰਾ , ਜ਼ਿਲਾ ਵਾਈਸ ਪ੍ਰਧਾਨ ਸੋਨੀ ਰਵਿਦਾਸੀਆ, ਜਿਲਾ ਯੂਥ ਪ੍ਰਧਾਨ ਮਨਿੰਦਰ ਸਿੰਘੜੀਵਾਲ , ਸੁੱਖਾ ਸਿੰਘੜੀਵਾਲ, ਤਿਲਕਰਾਜ ਵੀਰਦੀ , ਜ਼ਿਲਾ ਸਕੱਤਰ ਇਸ਼ ਕੁਮਾਰ , ਜੱਸਾ ਸੁਤੈਹਰੀ ਖੁਰਦ, ਕੌਸ਼ਲ ਦਾਦਰਾ ਪ੍ਰਧਾਨ ਸਤਹਿਰੀ ਖੁਰਦ ਅਤੇ ਹੋਰ ਵੀ ਬਹੁਤ ਸਾਰੇ ਸੰਗਤ ਹਾਜ਼ਰ ਸਨ






