
ਕਾਂਗਰਸ ਨੇ ਛੱਡਿਆ DMK ਦਾ ਦਹਾਕਿਆਂ ਪੁਰਾਣਾ ਸਾਥ, ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਵਿਜੈ ਦੀ TVK ਨੂੰ ਦਿੱਤਾ ਸਮੱਰਥਨ
ਵਿਜੈ ਨੇ ਸਰਕਾਰ ਬਣਾਉਣ ਲਈ ਤਾਮਿਲਨਾਡੂ ਦੇ ਰਾਜਪਾਲ ਨੂੰ ਸੌਂਪਿਆ ਦਾਅਵਾ
ਤਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਅਦ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਤਮਿਲਗਾ ਵੇਤਰੀ ਕੜਗਮ (TVK) ਦੇ ਪ੍ਰਧਾਨ ਜੋਸਫ ਵਿਜੈ ਚੰਦਰਸ਼ੇਖਰ ਨੇ ਰਾਜਪਾਲ ਰਜਿੰਦਰ ਵਿਸ਼ਵਨਾਥ ਅਲਰੇਕਰ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।
ਵਿਜੈ ਨੇ ਸ੍ਰੀ ਅਰਲੇਕਰ ਨੂੰ ਵਿਧਾਇਕਾਂ ਦਾ ਸਮਰਥਨ ਪੱਤਰ ਸੌਂਪਿਆ ਹੈ। ਵਿਜੇ ਦੀ ਪਾਰਟੀ ਨੂੰ ਤਾਜ਼ਾ ਚੋਣਾਂ ਨਤੀਜਿਆਂ ਵਿੱਚ 108 ਸੀਟਾਂ ਮਿਲੀਆਂ ਹਨ, ਜੋ ਬਹੁਮਤ ਤੋਂ ਸਿਰਫ਼ 10 ਘੱਟ ਹਨ।
ਕਾਂਗਰਸ ਦੁਆਰਾ ਸਮੱਰਥਨ ਦੇਣ’ਤੇ ਵਿਜੈ ਕੋਲ ਹੁਣ 113 MLAs ਦਾ ਸਮੱਰਥਨ ਪ੍ਰਾਪਤ ਹੋ ਗਿਆ ਹੈ ਜੋ ਕਿ ਬਹੁਮਤ ਲਈ ਲੋੜੀਂਦੇ 118 ਤੋਂ ਅਜੇ ਵੀ ਪੰਜ ਘੱਟ ਹੈ।
ਅੱਜ ਦਿਨੇ ਤਮਿਲਨਾਡੂ ਕਾਂਗਰਸ ਨੇ ਦੱਸਿਆ ਹੈ ਕਿ TVK ਨੇ ਸਰਕਾਰ ਬਣਾਉਣ ਲਈ ਅਧਿਕਾਰਤ ਤੌਰ ਉੱਤੇ ਕਾਂਗਰਸ ਦਾ ਸਮਰਥਨ ਮੰਗਿਆ ਹੈ। ਕਾਂਗਰਸ ਨੇ ਤਮਿਲਨਾਡੂ ਵਿੱਚ ਸਰਕਾਰ ਬਣਾਉਣ ਲਈ TVK ਨੂੰ ਸਮਰਥਨ ਦੇਣ ਉੱਤੇ ਸਹਿਮਤੀ ਜਤਾਈ ਹੈ। AICC ਦੇ ਤਮਿਲਨਾਡੂ ਪ੍ਰਭਾਰੀ ਗਿਰੀਸ਼ ਚੋਡੰਕਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ, “ਸਾਡਾ ਸਮਰਥਨ ਇਸ ਸ਼ਰਤ ਉੱਤੇ ਹੋਵੇਗਾ ਕਿ TVK ਇਸ ਗਠਜੋੜ ਤੋਂ ਉਨ੍ਹਾਂ ਸੰਪ੍ਰਦਾਇਕ ਤਾਕਤਾਂ ਨੂੰ ਦੂਰ ਰੱਖੇ, ਜੋ ਭਾਰਤ ਦੇ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ ਕਰਦੀਆਂ।”
ਨਵਾਂ ਗਠਜੋੜ DMK ਨਾਲ ਰਿਸ਼ਤੇ ਤੋੜਨ ਦੀ ਕੀਮਤ’ਤੇ ਆਇਆ ਹੈ।ਦੋਵੇਂ ਪਾਰਟੀਆਂ 2004 ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਈਆਂ ਸਨ ਅਤੇ 2014 ਲੋਕ ਸਭਾ ਚੋਣਾਂ ਦੌਰਾਨ ਥੋੜ੍ਹੇ ਸਮੇਂ ਲਈ ਵੱਖ ਹੋਣ ਤੋਂ ਬਾਅਦ ਇਹ ਗਠਜੋੜ ਲਗਭਗ ਡੇਢ ਦਹਾਕੇ ਤੋਂ ਵੱਧ ਬਰਕਰਾਰ ਰਿਹਾ ਹੈ। ਮਨਮੋਹਨ ਸਿੰਘ ਸਰਕਾਰਾਂ (UPA I & UPA II) ਦੌਰਾਨ ਹੀ DMK ਦੇ ਨਾਮ A Raja ਵਾਲੇ 2G ਸਕੈਮ ਤੇ Aircel–Maxis Deal Case ਅਤੇ ਕਰੁਣਾਨਿਧੀ ਦੇ ਮੁੰਡੇ ਦਯਾਨਿਧੀ ਮਾਰਨ ਵਾਲੇ Illegal Telephone Exchange Case ਵਰਗੇ ਬਦਨਾਮ ਘੋਟਾਲੇ ਬੋਲਦੇ ਹਨ।
ਕਾਂਗਰਸ ਦੀ ਇਸ ਨਵੀਂ ਚਾਲ ਨੇ ਤਮਿਲਨਾਡੂ ਦੇ ਰਾਜਨੀਤਿਕ ਗਲਿਆਰਿਆਂ ਵਿੱਚ ਉਤਸੁਕਤਾ ਜਗਾ ਦਿੱਤੀ ਹੈ ਕਿ ਕਾਂਗਰਸ ਨੇ TVK ਨਾਲ ਗਠਜੋੜ ਕਿਉਂ ਚੁਣਿਆ?
ਜਦਕਿ DMK ਨੇ ਗ੍ਰੈਂਡ ਓਲਡ ਪਾਰਟੀ ਦੇ ਇਸ ਕਦਮ ਨੂੰ ‘Myopic’ (ਨਿਕਟ ਦ੍ਰਿਸ਼ਟੀ ਛੋਟੀ ਸੋਚ ਵਾਲੀ) ਕਿਹਾ ਹੈ।
ਕਾਂਗਰਸ MP ਮਨੀਕਮ ਤਾਗੋਰ ਨੇ DMK ਉੱਤੇ ਚੋਣਾਂ ਵਿੱਚ ਕਾਂਗਰਸ ਨੂੰ ‘Collateral damage’ (ਅਣਇੱਛਤ ਨੁਕਸਾਨ) ਪਹੁੰਚਾਉਣ ਦਾ ਦੋਸ਼ ਲਗਾਇਆ ਹੈ।
ਉਨ੍ਹਾਂ X’ਤੇ ਲਿਖਿਆ, “ਹੁਣ ਭਾਜਪਾ ਤਮਿਲਨਾਡੂ ਉੱਤੇ ਨਜ਼ਰ ਰੱਖ ਰਹੀ ਹੈ। ਸਾਡੇ ਸਾਹਮਣੇ ਸਵਾਲ ਬਿਲਕੁਲ ਸਪੱਸ਼ਟ ਹੈ: ਕੀ ਅਸੀਂ ਉਨ੍ਹਾਂ ਲੋਕਾਂ ਨਾਲ ਖੜ੍ਹੇ ਹੋਈਏ ਜਿਨ੍ਹਾਂ ਨੂੰ ਲੋਕਮਤ ਨੇ ਰੱਦ ਕਰ ਦਿੱਤਾ ਹੈ, ਜਾਂ ਉਸ ਤਾਕਤ ਨਾਲ ਇੱਕਜੁੱਟ ਹੋਈਏ ਜਿਸ ਨੇ ਭਾਜਪਾ ਵਿਰੋਧ ਵਿੱਚ ਲੜਾਈ ਲੜੀ ਅਤੇ ਤਮਿਲਨਾਡੂ ਵਿੱਚ ਭਾਜਪਾ ਦਾ ਰਾਜ ਆਉਣ ਤੋਂ ਰੋਕਣ ਲਈ ਲੜੀਏ?”
ਤਮਿਲਨਾਡੂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ DMK ਦੀ ਹਾਰ ਹੋਈ ਹੈ, ਉਸ ਨੂੰ 59 ਸੀਟਾਂ ਉੱਤੇ ਜਿੱਤ ਮਿਲੀ ਹੈ, ਜਦਕਿ ਉਸ ਦੀ ਅਗਵਾਈ ਵਾਲੇ Secular Progressive Alliance (SPA) ਨੂੰ 73 ਸੀਟਾਂ ਮਿਲੀਆਂ। ਇਸ ਗੱਠਜੋੜ ਵਿੱਚ DMK ਤੋਂ ਇਲਾਵਾ ਕਾਂਗਰਸ,DMDK, VCK, CPI, CPI(M) ਤੇ IUML ਵੀ ਸ਼ਾਮਲ ਸਨ।
ਹੁਣ SPA’ਚ ਕਾਂਗਰਸ ਨੂੰ ਤੋੜ ਕੇ ਸੰਨ੍ਹ ਲਾਉਣ ਤੋਂ ਬਾਅਦ ਵਿਜੈ ਦੀ ਨਿਗ੍ਹਾ SPA ਦੇ DMK ਨੂੰ ਛੱਡ ਕੇ ਬਾਕੀ ਸੀਟਾਂ ਜਿੱਤਣ ਵਾਲੇ ਸਾਰੇ ਛੋਟੇ ਦਲਾਂ’ਤੇ ਹੈ, ਜਿਨ੍ਹਾਂ ਵਿੱਚ 1 ਸੀਟ ਜਿੱਤਣ ਵਾਲੀ DMDK ਤੇ 2-2 ਸੀਟਾਂ ਜਿੱਤਣ ਵਾਲੀਆਂ VCK, CPI, CPI (M) ਤੇ Indian Union Muslim League ਸ਼ਾਮਲ ਹਨ।
ਸੋ 9 ਸੀਟਾਂ ਜਿੱਤੀ ਬੈਠੀਆਂ ਇਨ੍ਹਾਂ ਪੰਜ ਛੋਟੀਆਂ ਪਾਰਟੀਆਂ’ਤੇ ਹੀ ਵਿਜੈ ਦੁਆਰਾ TVK ਦੀ ਅਗਵਾਈ ਵਾਲੀ ਸਰਕਾਰ ਬਣਾਉਣ ਲਈ ਟੇਕ ਰਹੇਗੀ।
AIADMK ਦੀ ਅਗਵਾਈ ਵਾਲੇ ਗਠਬੰਧਨ ਕੋਲ ਹਾਲਾਂਕਿ 53 ਸੀਟਾਂ ਹਨ, ਪਰ TVK ਨੂੰ ਕਾਂਗਰਸ ਦੀ ਸ਼ਰਤ ਕਾਰਨ ਉਧਰੋਂ ਸਮਰਥਨ ਦੀ ਕੋਈ ਆਸ ਨਹੀਂ ਹੈ। AIADMK+ ਗਠਬੰਧਨ ਵਿੱਚ ਸ਼ਾਮਲ ਪਾਰਟੀਆਂ ਤੇ ਉਹਨਾਂ ਦੁਆਰਾ ਜਿੱਤੀਆਂ ਸੀਟਾਂ ਇਸ ਪ੍ਰਕਾਰ ਹਨ:-
AIADMK (47)+ BJP (1)+ PMK(4)+AMMK (1)
= 53






