13 ਮਈ 10 ਵਜੇ ਥਾਣਾ ਮਾਡਲ ਟਾਊਨ ਦਾ ਕਰਨਾ ਸੀ ਘਰਾਓ ਪਰ ਨਵੇਂ ਐਸ ਐਚ ਓ ਨਾਲ ਮੀਟਿੰਗ ਤੋਂ ਬਾਅਦ ਕੌਮੀ ਬੋਡੀ ਨੇ ਦੋ ਦਿਨਾਂ ਲਈ ਥਾਣਾ ਮਾਡਲ ਟਾਊਨ ਦਾ ਘਰਾਓ ਨਾ ਕਰਨ ਦਾ ਫੈਸਲਾ ਲਿਆ

ਥਾਣਾ ਮਾਡਲ ਟਾਊਨ ਦਾ ਘਰਾਓ ਦੋ ਦਿਨਾਂ ਲਈ ਕੀਤਾ ਗਿਆ ਮੁਲਤਵੀ

ਸੜਕ ਤੇ ਓਵਰਲੋਡਿੰਗ ਕਰਨ ਵਾਲੀਆਂ ਗੱਡੀਆਂ ਤੇ ਹੋਵੇ ਸਖਤ ਕਾਰਵਾਈ ਦੋਆਬਾ ਪ੍ਰਧਾਨ ਅਮਰਜੀਤ ਸੰਧੀ

ਜੇਕਰ ਯੋਗ ਹੈ ਕਿ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਕੱਲ ਮਿਤੀ 13 ਮਈ ਨੂੰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਦਾ ਪੰਜਾਬ ਪੁਲਿਸ ਖਿਲਾਫ ਧਰਨਾ ਪ੍ਰਦਰਸ਼ਨ ਕਰਨਾ ਸੀ । ਪਰ ਐਸਐਚਓ ਜੋ ਕਿ ਨਵੇਂ ਅਪੁਆਇੰਟ ਹੋ ਕੇ ਆਏ ਸਨ । ਉਹਨਾਂ ਨੇ ਬੇਗਮਪੁਰਾ ਟਾਈਗਰ ਫੋਰਸ ਦੀ ਨੈਸ਼ਨਲ ਬੋਡੀ ਨਾਲ ਬੈਠ ਕੇ ਮੀਟਿੰਗ ਕੀਤੀ ਅਤੇ ਮਸਲੇ ਨੂੰ ਇੱਕ ਜਾਂ ਦੋ ਦਿਨ ਵਿੱਚ ਹੱਲ ਕਰਨ ਲਈ ਕਿਹਾ ਅਤੇ ਬੇਗਮਪੁਰਾ ਟਾਈਗਰ ਫੋਰਸ ਦੀ ਸਮੁੱਚੀ ਟੀਮ ਕੌਮੀ ਚੇਅਰਮੈਨ ਬਿੱਲਾ ਦਿਓਵਾਲ , ਕੌਮੀ ਪ੍ਰਧਾਨ ਅਸ਼ੋਕ ਸਲਣ ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ, ਕੌਮੀ ਵਾਈਸ ਪ੍ਰਧਾਨ ਅਤੇ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੁਸਾਇਟੀ ਤਾਰਾ ਚੰਦ , ਦੁਆਬਾ ਪ੍ਰਧਾਨ ਅਮਰਜੀਤ ਸੰਧੀ ਨੇ ਇਹ ਫੈਸਲਾ ਕੀਤਾ ਕਿ ਪੁਲਿਸ ਨੂੰ ਦੋ ਦਿਨ ਦਾ ਸਮਾਂ ਦਿੱਤਾ ਜਾਵੇ ਅਤੇ ਦਿੱਤੇ ਸਮੇਂ ਵਿੱਚ ਜੇਕਰ ਪੰਜਾਬ ਪੁਲਿਸ ਨੇ ਦੋਸ਼ੀਆਂ ਤੇ ਕਾਰਵਾਈ ਨਾ ਕੀਤੀ ਤੇ 16 ਤਰੀਕ ਨੂੰ ਬੇਗਮਪੁਰਾ ਟਾਈਗਰ ਫੋਰਸ ਥਾਣਾ ਮਾਡਲ ਟਾਊਨ ਦੇ ਬਾਹਰ ਪੱਕਾ ਧਰਨਾ ਲਗਾ ਦੇਵੇਗੀ ।