मांगों में देरी हुई तो संघर्ष तेज किया जाएगा: यूनियन

ਮੰਗਾਂ ਮੰਨਣ ‘ਚ ਦੇਰੀ ਕਰਨ ਤੇ ਸੰਘਰਸ਼ ਕੀਤਾ ਜਾਵੇਗਾ ਹੋਰ ਤੇਜ਼: ਯੂਨੀਅਨ

ਹੁਸ਼ਿਆਰਪੁਰ : ਸਫਾਈ ਕਰਮਚਾਰੀ ਯੂਨੀਅਨ ਹੁਸ਼ਿਆਰਪੁਰ ਦੇ ਦਫਤਰ ਟਾਊਨ ਹਾਲ, ਕਮੇਟੀ ਬਾਜ਼ਾਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਸਫਾਈ ਕਰਮਚਾਰੀ ਅਤੇ ਯੂਨੀਅਨ ਦੇ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਫਾਈ ਕਰਮਚਾਰੀਆਂ ਅਤੇ ਯੂਨੀਅਨ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਮੁਲਾਜ਼ਮ ਮਾਰੂ ਨੀਤੀਆਂ ਵਿੱਚ ਸੋਧ ਨਹੀਂ ਕਰਦੀ ਅਤੇ ਮੁਲਾਜ਼ਮ ਪੱਖੀ ਫੈਸਲਾ ਨਹੀਂ ਕਰਦੀ, ਫੈਸਲਾ ਲੈਣ ਵਿੱਚ ਦੇਰੀ ਕਰਦੀ ਹੈ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ਼ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਮੁਜ਼ਾਹਰੇ ਚੌਂਕਾਂ/ਸੜਕਾਂ ਤੇ ਕੀਤੇ ਜਾਣਗੇ। ਇਸ ਮੌਕੇ ਤੇ ਇਹ ਵੀ ਗੱਲ ਰੱਖੀ ਗਈ ਕਿ ਇਹ ਲੜਾਈ ਕਿਸੇ ਇੱਕ ਕੈਟਾਗਰੀ ਜਾਂ ਕਿਸੇ ਇੱਕ ਸਮੁਦਾਏ ਦੀ ਨਹੀਂ ਹੈ। ਇਹ ਲੜਾਈ ਹਰ ਉਸ ਮੁਲਾਜ਼ਮ ਲਈ ਹੈ ਜੋ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਦਾ ਸ਼ਿਕਾਰ ਹੈ। ਇਸ ਸੰਘਰਸ਼ ਵਿੱਚ ਜੇਕਰ ਸ਼ਹਿਰ ਵਿੱਚ ਕੋਈ ਬਿਮਾਰੀ ਫੈਲਦੀ ਹੈ ਜਾਂ ਮਹਾਮਾਰੀ ਫੈਲਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਪ੍ਰਧਾਨ ਕਰਨਜੋਤ ਆਦਿਆ, ਉਪਪ੍ਰਧਾਨ ਸੋਮਨਾਥ ਆਦਿਆ, ਉਪਪ੍ਰਧਾਨ ਵਿਕਰਮਜੀਤ, ਬਲਰਾਮ ਭੱਟੀ, ਹੀਰਾ ਲਾਲ, ਜੈ ਗੋਪਾਲ, ਅਸ਼ਵਨੀ ਕੁਮਾਰ ਗਿੱਲ, ਹਰਵਿਲਾਸ, ਵਿੱਕੀ, ਪ੍ਰਦੀਪ ਕੁਮਾਰ, ਰੋਹਿਤ ਹੰਸ, ਰਜਿੰਦਰ ਨਾਹਰ, ਨਰਾਇਣ ਗੁਪਤਾ, ਰਿੱਕੀ, ਮਨੂੰ ਵਰਮਾ, ਅਸ਼ੋਕ ਹੰਸ, ਵਰਿੰਦਰ ਸ਼ਰਮਾ, ਨਵੀਨ ਕੁਮਾਰ ਆਦਿ ਸ਼ਾਮਲ ਹੋਏ।

———

मांगों में देरी हुई तो संघर्ष तेज किया जाएगा: यूनियन

होशियारपुर (16 may )। सफाई कर्मचारी यूनियन होशियारपुर के टाउन हॉल, कमेटी बाजार स्थित कार्यलय में एक मीटिंग हुई। जिसमें सफाई कर्मचारी और यूनियन के मेंबर खास तौर पर मौजूद रहे। सफाई कर्मचारी और यूनियन के प्रधान और मैंबरों ने फैसला लिया कि अगर पंजाब सरकार ने मुलाजिमों विरोधी नीतियों में बदलाव नहीं किया और मुलाजिमों के हक में फैसले नहीं लिए या फैसले लेने में देरी की तो यह संघर्ष तेज किया जाएगा और आने वाले दिनों में पंजाब सरकार के खिलाफ संघर्ष तेज किया जाएगा। उन्होंनें कहा कि सड़कों पर पंजाब सरकार के खिलाफ रोष प्रदर्शन किए जाएंगे। इस मौके पर यह भी कहा गया कि यह संघर्ष किसी एक कैटेगरी या किसी एक कम्युनिटी के लिए नहीं है। यह संघर्ष हर उस मुलाजिम के लिए है जो सरकार की मुलाजिम विरोधी पॉलिसी का शिकार है। उन्होंनें कहा कि अगर इस संघर्ष में शहर में कोई बीमारी या महामारी फैलती है तो उसकी जिम्मेदारी पंजाब सरकार की होगी। इस मौके पर प्रधान करनजोत आदिया, उपप्रधान सोमनाथ अदिया, उपप्रधान विक्रमजीत, बलराम भट्टी, हीरा लाल, जय गोपाल, अश्विनी कुमार गिल, हरविलास, विक्की, प्रदीप कुमार, रोहित हंस, राजिंदर नाहर, नारायण गुप्ता, रिक्की, मनु वर्मा, अशोक हंस, विरेंद्र शर्मा, नवीन कुमार आदि मौजूद थे।