
ਮੰਗਿਆਈ ਤੇ ਕੰਟਰੋਲ ਕਰਨ ਵਿੱਚ ਮੋਦੀ ਸਰਕਾਰ ਰਹੀ ਫੇਲ ਬੇਗਮਪੁਰਾ ਟਾਈਗਰ ਫੋਰਸ
ਕੋਮੀ ਪ੍ਰਧਾਨ ਅਸ਼ੋਕ ਸੱਲਣ ਵੱਲੋ ਐਲਾਨ ਮੰਗਿਆਈ ਦੇ ਮੁੱਦੇ ਤੇ ਬਹੁਤ ਜਲਦ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਫੂਕੇ ਜਾਣਗੇ ਬੀ.ਜੇ.ਪੀ ਸਰਕਾਰ ਦੇ ਪੁਤਲੇ
ਬੇਗਮਪੁਰਾ ਟਾਈਗਰ ਫੋਰਸ ਦੀ ਮੀਟਿੰਗ ਕੌਮੀ ਪ੍ਰਧਾਨ ਅਸ਼ੋਕ ਸਲਣ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦੇ ਮੁੱਦੇ ਤੇ ਚਰਚਾ ਕੀਤੀ ਗਈ । ਮੰਗਿਆਈ ਦੇ ਮੁੱਦੇ ਤੋਂ ਇਲਾਵਾ ਦੇਸ਼ ਵਿੱਚ ਹੋਏ ਪੇਪਰ ਲੀਕ ਵਰਗਿਆਂ ਮੁੱਦਿਆਂ ਤੇ ਵੀ ਵਿਚਾਰ ਵਿਮਰਸ਼ ਕੀਤਾ ਗਿਆ । ਮੀਟਿੰਗ ਵਿੱਚ ਪੰਜਾਬ ਦੇ ਵਿੱਦਿਅਕ ਅਦਾਰਿਆ ਵਿੱਚ ਪੰਜਾਬੀ ਨੂੰ ਪਹਿਲਾ ਵਿਸ਼ਾ ਲਾਗੂ ਕਰਵਾਉਣ ਲਈ , ਪੰਜਾਬ ਸਰਕਾਰ ਵਿਰੁੱਧ ਵੀ ਸੰਘਰਸ਼ ਦਾ ਐਲਾਨ ਬਹੁਤ ਜਲਦ ਕਰਨ ਬਾਰੇ ਵੀ ਵਿਚਾਰ ਵਿਮਰਸ਼ ਕੀਤਾ ਗਿਆ । ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਰਹਿੰਦਿਆਂ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਨੂੰ ਅਹਿਮ ਵਿਸ਼ੇ ਵਜੋਂ ਨਹੀਂ ਪੜ੍ਹਾਇਆ ਜਾਂਦਾ । ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਹੀ ਪੰਜਾਬੀ ਨਹੀਂ ਪੜ੍ਹਾਈ ਜਾਵੇਗੀ ਤੇ ਫਿਰ ਹੋਰ ਕਿਹੜੇ ਸੂਬਿਆਂ ਵਿੱਚ ਪੰਜਾਬੀ ਪੜ੍ਹਾਈ ਜਾਵੇਗੀ। ਸਰਬ ਸੰਮਤੀ ਨਾਲ ਇਹ ਤੈਅ ਹੋਇਆ ਕਿ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਬੀਜੇਪੀ ਸਰਕਾਰ ਅਤੇ ਆਪ ਸਰਕਾਰ ਦੇ ਸਾਝੇ ਤੋਰ ਤੇ ਪੁਤਲੇ ਫੂੈਕੇ ਜਾਣਗੇ । ਇਸ ਮੌਕੇ ਕੌਮੀ ਪ੍ਰਧਾਨ ਅਸ਼ੋਕ ਸੱਲਣ , ਦੁਆਬਾ ਇੰਚਾਰਜ ਸੋਮਦੇਵ ਸੰਧੀ , ਦੁਆਬਾ ਪ੍ਰਧਾਨ ਅਮਰਜੀਤ ਸੰਧੀ , ਦੁਆਬਾ ਵਾਈਸ ਪ੍ਰਧਾਨ ਸੰਜੀਵ ਰਾਏ , ਦੁਆਬਾ ਜਨਰਲ ਸੈਕਟਰੀ ਓਂਕਾਰ ਬਜਰਾਵਰ ,ਜ਼ਿਲਾ ਜਨਰਲ ਸੈਕਟਰੀ ਹੁਸ਼ਿਆਰਪੁਰ ਅਜੇ ਨਾਰਾ ,ਕਠਾਰ ਅਤੇ ਆਦਮਪੁਰ ਤੋਂ ਪ੍ਰਧਾਨ ਲਖਵਿੰਦਰ ਮੰਡਿਆਲਾ ਆਦ ਮੌਜੂਦ ਸਨ।






