
ਰਿਟਾਇਰਡ ਡੀ.ਐਚ.ਓ. ਡਾ. ਲਖਬੀਰ ਸਿੰਘ ਬੇਗਮਪੁਰਾ ਟਾਈਗਰ ਫੋਰਸ ਦੇ ਮੁੱਖ ਸਲਾਹਕਾਰ ਤੇ ਪੰਜਾਬ ਇੰਚਾਰਜ ਨਿਯੁਕਤ
ਹੁਸ਼ਿਆਰਪੁਰ: ਬੇਗਮਪੁਰਾ ਟਾਈਗਰ ਫੋਰਸ ਵੱਲੋਂ ਰਿਟਾਇਰਡ ਡੀ.ਐਚ.ਓ. ਡਾ. ਲਖਬੀਰ ਸਿੰਘ ਨੂੰ ਜਥੇਬੰਦੀ ਦਾ ਮੁੱਖ ਸਲਾਹਕਾਰ ਅਤੇ ਪੰਜਾਬ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਦਾ ਜਥੇਬੰਦੀ ਦੇ ਆਗੂਆਂ ਅਤੇ ਅਹੁਦੇਦਾਰਾਂ ਵੱਲੋਂ ਸਵਾਗਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਕੌਮੀ ਜਨਰਲ ਸਕੱਤਰ ਅਵਤਾਰ ਬੱਸੀ ਖਵਾਜੂ ਅਤੇ ਕੌਮੀ ਵਾਈਸ ਪ੍ਰਧਾਨ ਤਾਰਾ ਚੰਦ ਨੇ ਡਾ. ਲਖਬੀਰ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਦਿਲੋਂ ਮੁਬਾਰਕਬਾਦ ਦਿੱਤੀ।
ਆਗੂਆਂ ਨੇ ਕਿਹਾ ਕਿ ਡਾ. ਲਖਬੀਰ ਸਿੰਘ ਦਾ ਸਰਕਾਰੀ ਸੇਵਾ ਦੌਰਾਨ ਹਾਸਲ ਕੀਤਾ ਤਜਰਬਾ ਅਤੇ ਸਮਾਜ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਜਥੇਬੰਦੀ ਲਈ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਦੀ ਨਿਯੁਕਤੀ ਨਾਲ ਬੇਗਮਪੁਰਾ ਟਾਈਗਰ ਫੋਰਸ ਦੀਆਂ ਸਰਗਰਮੀਆਂ ਨੂੰ ਪੰਜਾਬ ਪੱਧਰ ’ਤੇ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਇਸ ਮੌਕੇ ਡਾ. ਲਖਬੀਰ ਸਿੰਘ ਨੇ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਣ ਲਈ ਯਤਨਸ਼ੀਲ ਰਹਿਣਗੇ।
ਇਸ ਮੌਕੇ ਪੰਜਾਬ ਪ੍ਰਧਾਨ ਸੁਖਦੇਵ ਨਵਾਂਸ਼ਹਿਰ, ਪੰਜਾਬ ਵਾਈਸ ਪ੍ਰਧਾਨ ਭੁਪਿੰਦਰ ਗੜ੍ਹਦੀਵਾਲ, ਦੋਆਬਾ ਵਾਈਸ ਪ੍ਰਧਾਨ ਸੰਜੀਵ ਰਾਏ, ਦੋਆਬਾ ਸਕੱਤਰ ਮੋਨੂੰ ਡਾਵਿੱਡਾ, ਜ਼ਿਲ੍ਹਾ ਪ੍ਰਧਾਨ ਰਕੇਸ਼ ਸਿੰਘੜੀਵਾਲ, ਜ਼ਿਲ੍ਹਾ ਇੰਚਾਰਜ ਪਰਮਜੀਤ ਪੰਮਾ, ਜ਼ਿਲ੍ਹਾ ਸਕੱਤਰ ਅਜੇ ਨਾਰਾ, ਵਿਜੈ ਨਾਰਾ, ਦਵਿੰਦਰ ਕੁਮਾਰ, ਤੋਤੀ ਹੁਸ਼ਿਆਰਪੁਰੀਆ, ਲਵਲੀ ਭਾਜੀ, ਜ਼ਿਲ੍ਹਾ ਜਨਰਲ ਸਕੱਤਰ ਇਸ਼ ਕੁਮਾਰ ਅਤੇ ਵਿਪਨ ਡਾਵਿੱਡਾ ਅਹਿਰਾਣਾ ਸਮੇਤ ਹੋਰ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।






