

ਗੁਰਪਤਵੰਤ ਸਿੰਘ ਪੁੰਨੂ ਨੂੰ ਵਿਦੇਸ਼ ਦੀ ਧਰਤੀ ਤੋਂ ਭਾਰਤ ਲਿਆ ਕੇ ਉਸਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਬੇਗਮਪੁਰਾ ਟਾਈਗਰ ਫੋਰਸ
ਵਿੱਕੀ ਜਲੋਟਾ ਅਤੇ ਭੁਪਿੰਦਰ ਗੜਦੀਵਾਲ ਦੀ ਅਗਵਾਈ ਹੇਠ ਦਸੂਹਾ ਵਿਖੇ ਫੂਕਿਆ ਗਿਆ ਗੁਰ ਪਤਵੰਤ ਸਿੰਘ ਦਾ ਪੁਤਲਾ
ਅਤੇ ਭਾਰਤ ਸਰਕਾਰ ਨੂੰ ਭੇਜਿਆ ਗਿਆ ਮੰਗ ਪੱਤਰ
ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ , ਕੌਮੀ ਪ੍ਰਧਾਨ ਅਸ਼ੋਕ ਸਲਣ , ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ , ਕੌਮੀ ਵਾਈਸ ਪ੍ਰਧਾਨ ਤਾਰਾ ਚੰਦ ਅਤੇ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੋਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਇੰਚਾਰਜ ਵਿੱਕੀ ਜਲੋਟਾ , ਜ਼ਿਲਾ ਹੁਸ਼ਿਆਰਪੁਰ ਵਾਈਸ ਪ੍ਰਧਾਨ ਭੁਪਿੰਦਰ ਗੜਦੀਵਾਲ ਅਤੇ ਜ਼ਿਲਾ ਸਕੱਤਰ ਸੋਨੀ ਰਵਿਦਾਸੀਆ ਦੀ ਅਗਵਾਈ ਹੇਠ ਦਸੂਆ ਵਿਖੇ ਗੁਰ ਪਤਵੰਤ ਸਿੰਘ ਪੁੰਨੂ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਬਲਵਿੰਦਰ ਜੋੜਾ ਡੀਐਸਪੀ ਦਸੂਹਾ ਦੇ ਰਾਹੀਂ ਭੇਜਿਆ ਗਿਆ । ਜਿਸ ਵਿੱਚ ਹੇਠ ਲਿਖੀ ਮੰਗ ਅਹਿਮ ਤੌਰ ਤੇ ਮੰਗੀ ਗਈ
ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਅਸੀਂ ਸਮੂਹ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰ ਅਤੇ ਵੱਖ-ਵੱਖ ਦਲਿਤ ਜਥੇਬੰਦੀਆਂ ਦੇ ਅਹੁਦੇਦਾਰ ਆਪ ਜੀ ਤੋਂ ਮੰਗ ਕਰਦੇ ਹਾਂ ਕਿ ਪਿਛਲੇ ਤਕਰੀਬਨ ਇੱਕ ਤੋਂ ਦੋ ਸਾਲਾਂ ਦੇ ਵਿਚਕਾਰ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਸਟੈਚੂਆਂ ਦੀ ਬੇਅਦਬੀ ਕਰਕੇ ਉਹਨਾਂ ਦੇ ਸਟੈਚੂਆਂ ਨੂੰ ਗੁਰ ਪਤਵੰਤ ਸਿੰਘ ਪੁੰਨੂ ਨਾਮਕ ਵਿਅਕਤੀ ਵੱਲੋਂ ਤੋੜਿਆ ਜਾ ਰਿਹਾ ਹੈ । ਜਿਸ ਦੀ ਪੁਸ਼ਟੀ ਉਹ ਖੁਦ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ ਵੀ ਕਰਦਾ ਹੈ । ਪੂਰੇ ਦਲਿਤ ਸਮਾਜ ਵਿੱਚ ਅੱਜ ਰੋਸ ਪਾਇਆ ਜਾ ਰਿਹਾ ਹੈ ਕਿ ਵਿਦੇਸ਼ ਵਿੱਚ ਬੈਠਾ ਇੱਕ ਘੁਸਭੈਠੀਆ ਭਾਰਤ ਵਿੱਚ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਸਟੈਚੂਆਂ ਨੂੰ ਤੋੜ ਰਿਹਾ ਹੈ । ਅਸੀਂ ਸਮੂਹ ਬੇਗਮਪੁਰਾ ਟਾਈਗਰ ਫੋਰਸ ਅਤੇ ਵੱਖ ਵੱਖ ਜਥੇਬੰਦੀਆਂ ਦੇ ਅਹੁਦੇਦਾਰ ਇਸ ਮੰਗ ਪੱਤਰ ਰਾਹੀਂ ਆਪ ਜੀ ਤੋਂ ਮੰਗ ਕਰਦੇ ਹਾਂ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂਆਂ ਨੂੰ ਤੋੜਨ ਵਾਲੇ ਗੁਰਪਤਵੰਤ ਸਿੰਘ ਪੁੰਨੂ ਨੂੰ ਭਾਰਤ ਵਿੱਚ ਲਿਆ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ । ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਮੰਗ ਪੱਤਰ ਤੇ ਧਿਆਨ ਦਿੰਦਿਆਂ ਗੁਰ ਪਤਵੰਤ ਸਿੰਘ ਪੁੰਨੂ ਨੂੰ ਭਾਰਤ ਲਿਆ ਕੇ ਸਜ਼ਾ ਜਰੂਰ ਦੇਵੋਗੇ ਬੇਨਤੀ ਕਰਤਾ ਬੇਗਮਪੁਰਾ ਟਾਈਗਰ ਫੋਰਸ ਹੈਡ ਆਫਿਸ ਡਗਾਣਾ ਕਲਾਂ ਵਾਰਡ ਨੰਬਰ ਇੱਕ ਜਿਲਾ ਹੁਸ਼ਿਆਰਪੁਰ ਪੰਜਾਬ ਸੰਪਰਕ 8437424108,,7986001628
g.mail…begampuratigerforce@gmail.com







